Skip to main content

ਬੇਸਿਕ ਆਟੋਪਲੈਨ ਅਤੇ ਔਪਸ਼ਨਲ ਕਵਰੇਜ

BC ਦੇ ਸਭ ਤੋਂ ਵੱਡੇ ਆਟੋਪਲੈਨ ਬਰੋਕਰਾਂ ਵਿੱਚੋਂ ਇਕ

ICBC ਦੀ ਬੇਸਿਕ ਆਟੋਪਲੈਨ BC ਵਿਚ ਸਾਰੇ ਡਰਾਈਵਰਾਂ ਲਈ ਜ਼ਰੂਰੀ ਹੈ। ਐਕਸੀਡੈਂਟ ਹੋ ਜਾਣ ਦੀ ਸੂਰਤ ਵਿਚ ਇਹ ਤੁਹਾਡੀ, ਦੂਜੇ ਵਿਅਕਤੀ ਅਤੇ ਉਸ ਦੀ ਕਾਰ ਦੀ ਰੱਖਿਆ ਕਰਦੀ ਹੈ। ਆਪਣੀ ਕਾਰ ਦੀ ਰੱਖਿਆ ਲਈ ਤੁਸੀਂ ਔਪਸ਼ਨਲ ਕਵਰੇਜ ਖਰੀਦਣ ਦੀ ਚੋਣ ਵੀ ਕਰ ਸਕਦੇ ਹੋ। BC ਭਰ ਵਿਚ ਢੁਕਵੀਂਆਂ ਥਾਂਵਾਂ `ਤੇ ਦਫਤਰਾਂ ਨਾਲ, ਸਾਡੇ ਕਾਰ ਇੰਸ਼ੋਰੈਂਸ ਦੇ ਮਾਹਰ ਅਜਿਹੀ ਕਵਰੇਜ ਲੱਭਣ ਵਿਚ ਤੁਹਾਡੀ ਮਦਦ ਕਰਨਗੇ ਜਿਹੜੀ ਤੁਹਾਡੇ ਲਈ ਸਹੀ ਹੈ।

ICBC ਦੀ ਬੇਸਿਕ ਆਟੋਪਲੈਨ

ਇਹ ਪੱਕਾ ਕਰੋ ਕਿ ਤੁਸੀਂ ਕਵਰ ਹੋ। ICBC ਦੀ ਬੇਸਿਕ ਆਟੋਪਲੈਨ ਲਾਜ਼ਮੀ ਕਵਰੇਜ ਹੈ ਜੋ ਤੁਹਾਨੂੰ BC ਵਿਚ ਜ਼ਰੂਰੀ ਹੈ ਅਤੇ ਇਹ ਤੁਹਾਨੂੰ ਲੋੜੀਂਦੀ ਘੱਟੋ ਘੱਟ ਰੱਖਿਆ ਪ੍ਰਦਾਨ ਕਰਦੀ ਹੈ।

Third Party Liability
ਥਰਡ ਪਾਰਟੀ ਲਾਇਬਿਲਟੀ

ਐਕਸੀਡੈਂਟ ਸੱਟਾਂ ਲਾਉਂਦੇ ਹਨ ਅਤੇ ਗੱਡੀਆਂ ਅਤੇ ਪ੍ਰਾਪਰਟੀ ਦਾ ਨੁਕਸਾਨ ਕਰਦੇ ਹਨ। ਜੇ ਤੁਹਾਡਾ ਕਸੂਰ ਹੋਵੇ ਤਾਂ ਤੁਹਾਡੀ ਬੇਸਿਕ ਆਟੋਪਲੈਨ ਹੋਰਨਾਂ ਦੀਆਂ ਸੱਟਾਂ ਅਤੇ ਗੱਡੀ ਦੇ ਨੁਕਸਾਨ ਲਈ 200,000 ਡਾਲਰ ਤੱਕ ਕਵਰ ਕਰਦੀ ਹੈ।

Accident Benefits
ਐਕਸੀਡੈਂਟ ਬੈਨੇਫਿਟਸ

ਜੇ ਤੁਸੀਂ ਕਾਰ ਦੇ ਐਕਸੀਡੈਂਟ ਵਿਚ ਜ਼ਖਮੀ ਹੋ ਜਾਂਦੇ ਹੋ ਤਾਂ ਇਹ ਤੁਹਾਡੇ ਅਤੇ ਤੁਹਾਡੇ ਮੁਸਾਫ਼ਰਾਂ ਲਈ ਮੈਡੀਕਲ ਦੇ ਖਰਚੇ ਅਤੇ ਤਨਖਾਹਾਂ ਦੇ ਨੁਕਸਾਨ ਨੂੰ ਕਵਰ ਕਰਦੇ ਹਨ, ਕਸੂਰ ਭਾਵੇਂ ਕਿਸੇ ਦਾ ਵੀ ਹੋਵੇ।

Underinsured Motorist Protection
ਘੱਟ ਇੰਸ਼ੋਰੈਂਸ ਵਾਲੇ ਡਰਾਈਵਰ ਤੋਂ ਰੱਖਿਆ

ਜੇ ਤੁਸੀਂ ਘੱਟ ਇੰਸ਼ੋਰੈਂਸ ਵਾਲੇ ਡਰਾਈਵਰ ਨਾਲ ਐਕਸੀਡੈਂਟ ਕਾਰਨ ਜ਼ਖਮੀ ਹੋ ਜਾਂਦੇ ਹੋ ਜਾਂ ਤੁਹਾਡੀ ਮੌਤ ਹੋ ਜਾਂਦੀ ਹੈ ਅਤੇ ਐਕਸੀਡੈਂਟ ਲਈ ਤੁਹਾਡਾ ਕਸੂਰ ਨਹੀਂ ਹੈ ਤਾਂ ਇਹ ਰੱਖਿਆ ਤੁਹਾਨੂੰ 1 ਮਿਲੀਅਨ ਡਾਲਰ ਤੱਕ ਪ੍ਰਦਾਨ ਕਰਦੀ ਹੈ।

Hit and Run
ਹਿੱਟ ਐਂਡ ਰਨ (ਘੱਟ ਇੰਸ਼ੋਰੈਂਸ ਵਾਲਾ ਡਰਾਈਵਰ)

BC ਦੇ ਉਨ੍ਹਾਂ ਵਸਨੀਕਾਂ ਲਈ 200,000 ਡਾਲਰ ਤੱਕ ਕਵਰੇਜ ਜਿਨ੍ਹਾਂ ਦੀ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਹੈ, ਜਾਂ ਜਿਹੜੇ ਘੱਟ ਇੰਸ਼ੋਰੈਂਸ ਵਾਲੇ ਜਾਂ ਹਿੱਟ ਐਂਡ ਰਨ ਡਰਾਈਵਰ ਦੇ ਐਕਸੀਡੈਂਟ ਕਰਕੇ ਜ਼ਖਮੀ ਹੋ ਜਾਂਦੇ ਹਨ ਜਾਂ ਮਾਰੇ ਜਾਂਦੇ ਹਨ।

ICBC ਦੀ ਔਪਸ਼ਨਲ ਕਵਰੇਜ

ICBC ਤੋਂ ਔਪਸ਼ਨਲ ਕਵਰੇਜ ਨਾਲ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਆਪਣੀ ਗੱਡੀ ਲਈ ਵਾਧੂ ਰੱਖਿਆ ਲਉ।

Collision
ਕੋਲੀਜ਼ਨ ਕਵਰੇਜ

ਸਭ ਤੋਂ ਵਧੀਆ ਡਰਾਈਵਰ ਵੀ ਗਲਤੀਆਂ ਕਰਦੇ ਹਨ ਅਤੇ ਤੁਹਾਡੀ ਗੱਡੀ ਨੂੰ ਠੀਕ ਕਰਨਾ ਮਹਿੰਗਾ ਹੋ ਸਕਦਾ ਹੈ। ਕੋਲੀਜ਼ਨ ਕਵਰੇਜ ਗੱਡੀ ਦੀ ਰਿਪੇਅਰ ਦਾ ਖਰਚਾ, ਟੋਅ ਕਰਨ ਦਾ ਅਤੇ ਹੋਰ ਖਰਚਾ ਦੇਣ ਵਿਚ ਮਦਦ ਕਰਦੀ ਹੈ, ਭਾਵੇਂ ਐਕਸੀਡੈਂਟ ਲਈ ਤੁਹਾਡਾ ਹੀ ਕਸੂਰ ਹੋਵੇ।

Comprehensive
ਕੰਪਰੀਹੈਂਸਿਵ ਕਵਰੇਜ

ਭੰਨਤੋੜ, ਵਿੰਡਸ਼ੀਲਡ ਦਾ ਤਿੜਕਣਾ – ਐਕਸੀਡੈਂਟ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਵਾਪਰ ਸਕਦਾ ਹੈ। ਕੰਪਰੀਹੈਂਸਿਵ ਕਵਰੇਜ ਨਾਲ ਅਸੀਂ ਹੋਰ ਨੁਕਸਾਨ ਦੇ ਖਰਚੇ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦੇ ਹਾਂ।

Extended 3rd Party Liability
ਇਕਸੈੱਸ ਥਰਡ ਪਾਰਟੀ ਲਾਇਬਿਲਟੀ

ICBC ਦੀ ਬੇਸਿਕ ਆਟੋਪਲੈਨ ਥਰਡ ਪਾਰਟੀ ਲਾਇਬਿਲਟੀ ਵਿਚ 200,000 ਡਾਲਰ ਤੱਕ ਕਵਰ ਕਰਦੀ ਹੈ ਪਰ ਐਕਸੀਡੈਂਟ ਦੇ ਖਰਚੇ ਕਿਤੇ ਵੱਧ ਹੋ ਸਕਦੇ ਹਨ। ਇਹ ਕਵਰੇਜ ਖਰਚੇ ਦੇ ਫਰਕ ਵਿਚ ਤੁਹਾਡੀ ਮਦਦ ਕਰਦੀ ਹੈ।

ਰੱਖਿਆ ਲਈ ਔਪਸ਼ਨਲ ਅਪਗਰੇਡਜ਼

ਆਪਣੀ ਕਵਰੇਜ ਵਧਾਉਣਾ ਤੁਹਾਡੀ ਸਿਰਦਰਦੀ ਘਟਾ ਸਕਦਾ ਹੈ। ਰੋਡਸਟਾਰ ਪੈਕੇਜ, ਬਿਹਤਰ ਫਾਇਦੇ ਲਈ ਤੁਹਾਡੀ ਬੇਸਿਕ ਕਵਰੇਜ ਵਿਚ ICBC ਦੀਆਂ ਸਭ ਤੋਂ ਲੋਕ ਪਿਆਰੀਆਂ ਔਪਸ਼ਨਲ ਵਸਤਾਂ ਪਾਉਂਦਾ ਹੈ।

Excess Underinsured Motorist Protection
ਘੱਟ ਇੰਸ਼ੋਰੈਂਸ ਵਾਲੇ ਡਰਾਈਵਰ ਤੋਂ ਰੱਖਿਆ ਵਿਚ ਵਾਧਾ

ਐਕਸੀਡੈਂਟ ਕਾਫੀ ਤਣਾਅ ਵਾਲੇ ਹੁੰਦੇ ਹਨ, ਪਰ ਜੇ ਦੂਜਾ ਡਰਾਈਵਰ ਘੱਟ ਇੰਸ਼ੋਰੈਂਸ ਵਾਲਾ ਹੋਵੇ ਤਾਂ ਇਹ ਹੋਰ ਵੀ ਬਦਤਰ ਬਣ ਜਾਂਦੇ ਹਨ। ਘੱਟ ਇੰਸ਼ੋਰੈਂਸ ਵਾਲੇ ਡਰਾਈਵਰ ਤੋਂ ਰੱਖਿਆ 2 ਮਿਲੀਅਨ ਡਾਲਰ ਜਾਂ ਜ਼ਿਆਦਾ ਤੱਕ ਕਵਰ ਕਰ ਸਕਦੀ ਹੈ।

Roadstar Plus
ਰੋਡਸਟਾਰ ਪੈਕੇਜ

ਕੀ ਤੁਹਾਡੇ ਕੋਲ ਘੱਟੋ ਘੱਟ 9 ਸਾਲਾਂ ਲਈ ਬਿਨਾਂ ਕਸੂਰ ਵਾਲੇ ਕਲੇਮ ਹਨ? ਤੁਸੀਂ ਕਿਰਾਏ `ਤੇ ਗੱਡੀ ਲੈਣ ਲਈ ਕਵਰੇਜ, ਵਰਤੋਂ ਦੇ ਨੁਕਸਾਨ ਦੀ ਕਵਰੇਜ, ਵਹੀਕਲ ਟਰੈਵਲ ਰੱਖਿਆ, ਅਤੇ ਲੌਕ ਰੀਕੀਇੰਗ ਲੈ ਸਕਦੇ ਹੋ।

BCAA ਦੀ ਕਾਰ ਇੰਸ਼ੋਰੈਂਸ ਦੀ ਚੋਣ ਕਿਉਂ ਕਰਨੀ ਹੈ?

BC Based
BC ਸਥਿੱਤ

ਅਸੀਂ BC ਦੇ ਡਰਾਈਵਰਾਂ ਦੀਆਂ ਖਾਸ ਲੋੜਾਂ ਨੂੰ ਸਮਝਦੇ ਹਾਂ। ਭਾਵੇਂ ਤੁਸੀਂ ਆਪਣੀ ਗੱਡੀ ਕੰਮ ਲਈ ਵਰਤਦੇ ਹੋ, ਅਨੰਦ ਲਈ ਜਾਂ ਬਿਜ਼ਨਸ ਲਈ ਵਰਤਦੇ ਹੋ, ਅਸੀਂ ਤੁਹਾਡੇ ਲਈ ਸਹੀ ਕਵਰੇਜ ਲੱਭਣ ਵਿਚ ਮਦਦ ਕਰ ਸਕਦੇ ਹਾਂ।

Largest Brokers
ਸਭ ਤੋਂ ਵੱਡੇ ਆਟੋਪਲੈਨ ਬਰੋਕਰਾਂ ਵਿੱਚੋਂ ਇਕ

ਅਸੀਂ ਬਿਲਕੁਲ ਨੇੜੇ ਹਾਂ। BC ਭਰ ਵਿਚ ਢੁਕਵੀਂਆਂ ਥਾਂਵਾਂ `ਤੇ ਦਫਤਰਾਂ ਨਾਲ, ਅਸੀਂ ਤੁਹਾਡੀਆਂ ਕਾਰ ਇੰਸ਼ੋਰੈਂਸ ਦੀਆਂ ਲੋੜਾਂ ਵਿਚ ਮਦਦ ਕਰਨ ਲਈ ਸਦਾ ਤਿਆਰ ਹਾਂ।

Trusted Experts
ਭਰੋਸੇਯੋਗ ਮਾਹਰ

ਸਾਡੇ ਮਾਹਰ ਸਲਾਹਕਾਰ ਤੁਹਾਨੂੰ ਬਿਹਤਰ ਜਾਣਨ ਲਈ ਸਮਾਂ ਕੱਢਦੇ ਹਨ। ਤੁਹਾਡੀਆਂ ਲੋੜਾਂ ਨੂੰ ਸਮਝਣ ਲਈ ਅਸੀਂ ਤੁਹਾਡੇ ਨਾਲ ਕੰਮ ਕਰਦੇ ਹਾਂ ਅਤੇ ਫਿਰ ਸਭ ਤੋਂ ਬਿਹਤਰ, ਲੋੜ ਮੁਤਾਬਕ ਕਵਰੇਜ ਦੀ ਸਿਫਾਰਸ਼ ਕਰਦੇ ਹਾਂ।
ਕਿਸੇ ਏਜੰਟ ਦੇ ਨਾਲ ਪੰਜਾਬੀ ਵਿੱਚ ਗੱਲ ਕਰੋਮੈਂਬਰਾਂ ਨੂੰ ਜ਼ਿਆਦਾ ਮਿਲਦਾ ਹੈ

BCAA ਦੀ ਇੰਸ਼ੋਰੈਂਸ, BCAA ਦੇ ਆਟੋ ਸਰਵਿਸ ਸੈਂਟਰਾਂ, ਈਵੋ ਕਾਰ ਸ਼ੇਅਰ ਅਤੇ ਦੁਨੀਆ ਭਰ ਵਿਚ 100,000 ਤੋਂ ਵੀ ਜ਼ਿਆਦਾ ਪਾਰਟਨਰ ਥਾਂਵਾਂ `ਤੇ ਹਰ ਸਾਲ 1,000 ਡਾਲਰ ਨਾਲੋਂ ਜ਼ਿਆਦਾ ਦੀ ਬਚਤ ਕਰੋ। ਇਸ ਦੇ ਨਾਲ ਨਾਲ, ਤੁਸੀਂ ਸਭ ਤੋਂ ਵਧੀਆ ਸੜਕ `ਤੇ ਮਿਲਣ ਵਾਲੀ ਸਹਾਇਤਾ ਨਾਲ ਕਵਰ ਹੋ। ਮੈਂਬਰ ਨਹੀਂ ਹੋ? ਅੱਜ ਹੀ ਮੈਂਬਰ ਬਣੋ।

BCAA ਦੀ ਮੈਂਬਰਸ਼ਿਪ ਨਾਲ ਤੁਹਾਨੂੰ ਬਹੁਤ ਕੁਝ ਮਿਲਦਾ ਹੈ

ਅੱਜ ਹੀ ਮੈਂਬਰ ਬਣੋ