Skip to main content
alert icon

Phishing email alert: BCAA has identified an online phishing scam targeting its Members and customers. The scam falsely claims to be from CAA and AAA, offering a ‘Car Emergency Kit’ as a prize and instructing recipients to click a link and provide personal information to claim it. Learn more.

ਕਾਰ ਇੰਸ਼ੋਰੈਂਸ

BCAA ਨਾਲ, ਕਾਰ ਇੰਸ਼ੋਰੈਂਸ ਨੂੰ ਸਮਝਣਾ ਬਹੁਤ ਸੌਖਾ ਹੈ 

ICBC ਦੀ ਬੇਸਿਕ ਆਟੋਪਲੈਨ BC ਵਿਚ ਸਾਰੇ ਡਰਾਈਵਰਾਂ ਲਈ ਜ਼ਰੂਰੀ ਹੈ। ਐਕਸੀਡੈਂਟ ਹੋ ਜਾਣ ਦੀ ਸੂਰਤ ਵਿਚ ਇਹ ਤੁਹਾਡੀ, ਦੂਜੇ ਵਿਅਕਤੀ ਅਤੇ ਉਸ ਦੀ ਕਾਰ ਦੀ ਰੱਖਿਆ ਕਰਦੀ ਹੈ। ਤਕਰੀਬਨ ਹਰ ਕੋਈ ਆਪਣੀ ਕਾਰ ਲਈ ਵੀ ਰਖਵਾਲੀ ਖਰੀਦਦਾ ਹੈ, ਇਸ ਨੂੰ ਔਪਸ਼ਨਲ ਕਾਰ ਇੰਸ਼ੋਰੈਂਸ ਆਖਿਆ ਜਾਂਦਾ ਹੈ। BCAA ਵਿਖੇ, ਤੁਸੀਂ ICBC ਦੀ ਬੇਸਿਕ ਆਟੋਪਲੈਨ ਲੈ ਸਕਦੇ ਹੋ ਅਤੇ ਅਸੀਂ ਤੁਹਾਨੂੰ BCAA ਦੀ ਔਪਸ਼ਨਲ ਕਾਰ ਇੰਸ਼ੋਰੈਂਸ ਜਾਂ ICBC ਦੀ ਔਪਸ਼ਨਲ ਆਟੋਪਲੈਨ ਲੈਣ ਦੀ ਚੋਣ ਪ੍ਰਦਾਨ ਕਰਦੇ ਹਾਂ, ਤਾਂ ਜੋ ਤੁਸੀਂ ਬੱਚਤ ਕਰ ਸਕੋ, ਬਿਹਤਰ ਕਵਰੇਜ ਲੈ ਸਕੋ ਜਾਂ ਦੋਨੋਂ ਕਰ ਸਕੋ।

ICBC ਦੀ ਬੇਸਿਕ ਆਟੋਪਲੈਨ

ICBC ਦੀ ਬੇਸਿਕ ਆਟੋਪਲੈਨ BC ਵਿਚ ਸਾਰੇ ਡਰਾਈਵਰਾਂ ਲਈ ਜ਼ਰੂਰੀ ਹੈ। ਆਪਣੇ ਨੇੜੇ ਦੇ BCAA ਦੇ ਸਰਵਿਸ ਸਥਾਨ `ਤੇ ਜਾਉ ਅਤੇ ਸਾਡੇ ਮਾਹਰ ਸਲਾਹਕਾਰ ਬਹੁਤ ਥੋੜ੍ਹੇ ਸਮੇਂ ਵਿਚ ਤੁਹਾਨੂੰ ਸੜਕ `ਤੇ ਚਾੜ੍ਹ ਦੇਣਗੇ।

ਜ਼ਿਆਦਾ ਜਾਣੋ

ਔਪਸ਼ਨਲ ਕਾਰ ਇੰਸ਼ੋਰੈਂਸ

ICBC ਦੀ ਬੇਸਿਕ ਆਟੋਪਲੈਨ ਤੋਂ ਅੱਗੇ ਜਾਉ ਅਤੇ ਆਪਣੀ ਕਾਰ ਲਈ ਰੱਖਿਆ ਲਉ। ਇਸ ਦੇ ਨਾਲ ਨਾਲ, ਅਸੀਂ ਕਵਰੇਜ ਦੇ ਬੇਜੋੜ ਫਾਇਦੇ ਅਤੇ ਬੱਚਤ ਕਰਨ ਦੇ ਵਧੀਆ ਤਰੀਕੇ ਪ੍ਰਦਾਨ ਕਰਦੇ ਹਾਂ।

ਜ਼ਿਆਦਾ ਜਾਣੋ

ਮੋਟਰਸਾਈਕਲ ਅਤੇ ਆਰ ਵੀ ਦੀ ਇੰਸ਼ੋਰੈਂਸ

ਅਸੀਂ ਤੁਹਾਡੀਆਂ ਗੱਡੀਆਂ ਦੀਆਂ ਸਾਰੀਆਂ ਲੋੜਾਂ ਲਈ ਮੋਟਰਸਾਈਕਲ, ਮੋਟਰਹੋਮ ਅਤੇ ਵਕੇਸ਼ਨ ਟਰੇਲਰ ਲਈ ਕਵਰੇਜ ਦੀਆਂ ਵੱਖ ਵੱਖ ਚੋਣਾਂ ਵਿਚ ਮਾਹਰ ਹਾਂ।

ਜ਼ਿਆਦਾ ਜਾਣੋ

BCAA ਦੀ ਕਾਰ ਇੰਸ਼ੋਰੈਂਸ ਦੀ ਚੋਣ ਕਿਉਂ ਕਰਨੀ ਹੈ?

BC Based
BC ਸਥਿੱਤ

ਅਸੀਂ BC ਦੇ ਡਰਾਈਵਰਾਂ ਦੀਆਂ ਖਾਸ ਲੋੜਾਂ ਨੂੰ ਸਮਝਦੇ ਹਾਂ। ਭਾਵੇਂ ਤੁਸੀਂ ਆਪਣੀ ਗੱਡੀ ਕੰਮ ਲਈ ਵਰਤਦੇ ਹੋ, ਅਨੰਦ ਲਈ ਜਾਂ ਬਿਜ਼ਨਸ ਲਈ ਵਰਤਦੇ ਹੋ, ਅਸੀਂ ਤੁਹਾਡੇ ਲਈ ਸਹੀ ਕਵਰੇਜ ਲੱਭਣ ਵਿਚ ਮਦਦ ਕਰ ਸਕਦੇ ਹਾਂ।

map pin icon
ਸਭ ਤੋਂ ਵੱਡੇ ਆਟੋਪਲੈਨ ਬਰੋਕਰਾਂ ਵਿੱਚੋਂ ਇਕ

ਅਸੀਂ ਬਿਲਕੁਲ ਨੇੜੇ ਹਾਂ। BC ਭਰ ਵਿਚ ਢੁਕਵੀਂਆਂ ਥਾਂਵਾਂ `ਤੇ ਦਫਤਰਾਂ ਨਾਲ, ਅਸੀਂ ਤੁਹਾਡੀਆਂ ਕਾਰ ਇੰਸ਼ੋਰੈਂਸ ਦੀਆਂ ਲੋੜਾਂ ਵਿਚ ਮਦਦ ਕਰਨ ਲਈ ਸਦਾ ਤਿਆਰ ਹਾਂ।

Ways To Save
ਬੱਚਤ ਕਰਨ ਦੇ ਲਾਹੇਵੰਦ ਤਰੀਕੇ

BCAA ਦੇ ਮੈਂਬਰ BCAA ਦੀ ਔਪਸ਼ਨਲ ਕਾਰ ਇੰਸ਼ੋਰੈਂਸ ਉੱਪਰ 10% ਦੀ ਬੱਚਤ ਕਰਦੇ ਹਨ। ਇਸ ਦੇ ਨਾਲ ਨਾਲ, ਜਦੋਂ ਤੁਸੀਂ ਆਪਣੇ ਘਰ ਅਤੇ ਕਾਰ ਦੀ ਇੰਸ਼ੋਰੈਂਸ ਦੋਨੋਂ ਸਾਡੇ ਤੋਂ ਕਰਵਾਉਂਦੇ ਹੋ ਤਾਂ ਤੁਸੀਂ 40 ਡਾਲਰ ਤੱਕ ਦੀ ਹੋਰ ਬੱਚਤ ਕਰਦੇ ਹੋ।

Trusted Experts
ਭਰੋਸੇਯੋਗ ਮਾਹਰ

ਸਾਡੇ ਮਾਹਰ ਸਲਾਹਕਾਰ ਤੁਹਾਨੂੰ ਬਿਹਤਰ ਜਾਣਨ ਲਈ ਸਮਾਂ ਕੱਢਦੇ ਹਨ। ਤੁਹਾਡੀਆਂ ਲੋੜਾਂ ਨੂੰ ਸਮਝਣ ਲਈ ਅਸੀਂ ਤੁਹਾਡੇ ਨਾਲ ਕੰਮ ਕਰਦੇ ਹਾਂ ਅਤੇ ਫਿਰ ਸਭ ਤੋਂ ਬਿਹਤਰ, ਲੋੜ ਮੁਤਾਬਕ ਕਵਰੇਜ ਦੀ ਸਿਫਾਰਸ਼ ਕਰਦੇ ਹਾਂ।

Saving the Day
ਦਿਨ ਬਚਾਉਣਾ

ਸਾਡੀ 24/7 ਐਮਰਜੰਸੀ ਕਲੇਮਜ਼ ਟੀਮ ਮਦਦ ਕਰਨ ਲਈ ਸਦਾ ਤਿਆਰ ਰਹਿੰਦੀ ਹੈ। ਸਾਡੇ ਕੋਲ BCAA ਦੇ ਤਜਰਬੇਕਾਰ ਲੋਕਲ ਕਲੇਮ ਅਡਜਸਟਰ ਹਨ ਜੋ ਕਿ ਤੁਹਾਡੀ ਕਾਲ ਲੈਣ ਲਈ ਤਿਆਰ ਹੁੰਦੇ ਹਨ।

Your Choice Provider
ਚੋਣ ਕਰਨ ਦੀ ਤਾਕਤ

BCAA ਵਿਖੇ, ਤੁਸੀਂ ICBC ਦੀ ਆਪਣੀ ਬੇਸਿਕ ਆਟੋਪਲੈਨ ਲੈ ਸਕਦੇ ਹੋ ਅਤੇ ਅਸੀਂ ਤੁਹਾਨੂੰ ਔਪਸ਼ਨਲ ਕਾਰ ਇੰਸ਼ੋਰੈਂਸ ਦੀ ਚੋਣ ਦਿੰਦੇ ਹਾਂ ਜਿਹੜੀ ਤੁਹਾਡੇ ਪੈਸੇ ਬਚਾ ਸਕਦੀ ਹੈ, ਬਿਹਤਰ ਕਵਰੇਜ ਦੇ ਸਕਦੀ ਹੈ ਜਾਂ ਦੋਨੋਂ ਕਰ ਸਕਦੀ ਹੈ।




ਕਿਸੇ ਏਜੰਟ ਦੇ ਨਾਲ ਪੰਜਾਬੀ ਵਿੱਚ ਗੱਲ ਕਰੋ



ਮੈਂਬਰਾਂ ਨੂੰ ਜ਼ਿਆਦਾ ਮਿਲਦਾ ਹੈ

BCAA ਦੀ ਇੰਸ਼ੋਰੈਂਸ, BCAA ਦੇ ਆਟੋ ਸਰਵਿਸ ਸੈਂਟਰਾਂ, ਈਵੋ ਕਾਰ ਸ਼ੇਅਰ ਅਤੇ ਦੁਨੀਆ ਭਰ ਵਿਚ 100,000 ਤੋਂ ਵੀ ਜ਼ਿਆਦਾ ਪਾਰਟਨਰ ਥਾਂਵਾਂ `ਤੇ ਹਰ ਸਾਲ 1,000 ਡਾਲਰ ਨਾਲੋਂ ਜ਼ਿਆਦਾ ਦੀ ਬੱਚਤ ਕਰੋ। ਇਸ ਦੇ ਨਾਲ ਨਾਲ, ਤੁਸੀਂ ਸਭ ਤੋਂ ਵਧੀਆ ਸੜਕ `ਤੇ ਮਿਲਣ ਵਾਲੀ ਸਹਾਇਤਾ ਨਾਲ ਕਵਰ ਹੋ। ਮੈਂਬਰ ਨਹੀਂ ਹੋ? ਅੱਜ ਹੀ ਮੈਂਬਰ ਬਣੋ।

BCAA ਦੀ ਮੈਂਬਰਸ਼ਿਪ ਨਾਲ ਤੁਹਾਨੂੰ ਬਹੁਤ ਕੁਝ ਮਿਲਦਾ ਹੈ

ਅੱਜ ਹੀ ਮੈਂਬਰ ਬਣੋ